ਪਿੰਡ ਸਾਹਣਕੇ ਵਿਖੇ ਦਿਨ ਦਿਹਾੜੇ ਹੋਈ ਚੋਰੀ ਦੀ ਵਾਰਦਾਤ | - Khabar hulchul

Breaking

Home Top Ad

Responsive Ads Here

Post Top Ad

Responsive Ads Here

Friday, December 23, 2022

ਪਿੰਡ ਸਾਹਣਕੇ ਵਿਖੇ ਦਿਨ ਦਿਹਾੜੇ ਹੋਈ ਚੋਰੀ ਦੀ ਵਾਰਦਾਤ |

 

ਮਮਦੋਟ 23 ਦਸੰਬਰ ( ਬਿਊਰੋ) ਦਿਨੋਂ ਦਿਨ ਵਧ ਰਹੀਆਂ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀ ਲੈ ਰਹੀਆਂ ਹਨ । ਇਸ ਦੀ ਇੱਕ ਤਾਜਾ ਮਿਸਾਲ ਮਮਦੋਟ ਹਿਠਾੜ ( ਸਾਹਨ ਕੇ ) ਵਿਖੇ ਇੱਕ ਘਰੋਂ ਦਿਨ ਦਿਹਾੜੇ ਚੋਰੀ ਹੋ ਜਾਣਾ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਘਰ  ਦੇ ਮਾਲਕ ਪੁਸ਼ਪਿੰਦਰ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਮਮਦੋਟ ਹਿਠਾੜ ( ਸਾਹਨ ਕੇ ) ਨੇ ਦੱਸਿਆਂ ਕਿ ਉਹ ਸਬਜੀ ਮੰਡੀ ਮਮਦੋਟ ਵਿਖੇ ਆੜ੍ਹਤ ਦਾ ਕੰਮ ਕਰਦਾ ਹੈ ਅਤੇ ਅੱਜ ਦੁਪਹਿਰ ਕਰੀਬ 11 ਵਜੇ ਉਹ ਅਤੇ ਉਸ ਦੇ ਪਵਾਰਕ ਮੈਂਬਰ ਵਿਆਹ ਹੋਣ ਕਰਕੇ ਮਹਾਂਰਾਜਾ ਪੈਲੇਸ ਮਮਦੋਟ ਵਿਖੇ ਗਏ ਸੀ ਜਦੋਂ ਉਹ ਕਰੀਬ 3-4 ਵਜੇ ਵਾਪਿਸ ਘਰ ਪਰਤੇ ਤਾਂ ਦੇਖਿਆ ਕਿ ਸਾਡੇ ਘਰ ਦੇ ਜੰਦਰੇ ਟੁੱਟੇ ਹੋਏ ਸਨ ਅਤੇ ਸਾਡੇ ਘਰੋਂ ਅਣਪਛਾਤੇ ਚੋਰਾਂ 2 ਵੱਖ - ਵੱਖ ਲੋਹੇ ਦੀਆਂ ਅਲਮਾਰੀਆਂ ਨੂੰ ਤੋੜ ਕੇ ਉਹਨਾਂ ਵਿਚੋਂ 4 ਸੋਨੇ ਦੀਆਂ ਵੰਗਾਂ , 3 ਸੋਨੇ ਦੀਆਂ ਲੇਡੀਜ਼ ਮੁੰਦਰੀਆਂ 125000 / ਰੁਪਏ ਆੜ੍ਹਤ ਦੇ ਪੈਸੇ ਅਤੇ 30 ਹਜਾਰ ਦੇ ਕਰੀਬ ਲੇਡੀਜ ਪਰਸਾਂ ਵਿੱਚੋਂ ਚੋਰੀ ਕਰਕੇ ਲੈ ਅਤੇ ਗਏ ਸਨ । ਉਹਨਾਂ ਅੱਗੇ ਦੱਸਿਆ ਕਿ ਬਾਕੀ ਹੋਰ ਸਮਾਨ ਬਾਰੇ ਪੜਤਾਲ ਕੀਤੀ ਜਾ ਰਹੀ ਹੈ । ਪੁਸ਼ਪਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਇਸ ਹੋਈ ਚੋਰੀ ਦੀ ਵਾਰਦਾਤ ਸਬੰਧੀ ਥਾਣਾ ਮਮਦੋਟ ਵਿਖੇ ਲਿਖਤੀ ਸੂਚਨਾ ਦੇ ਦਿੱਤੀ ਗਈ ਹੈ ।

No comments:

Post a Comment

Post Bottom Ad

Responsive Ads Here

Pages