ਬਲਾਕ ਮਮਦੋਟ ਦੇ 5 ਸਰਕਲਾ ਦੇ ਪਟਵਾਰੀ ਨਾ ਹੋਣ ਕਾਰਨ ਲੋਕ ਹੋਏ ਪ੍ਰੇਸ਼ਾਨ - Khabar hulchul

Breaking

Home Top Ad

Responsive Ads Here

Post Top Ad

Responsive Ads Here

Tuesday, October 11, 2022

ਬਲਾਕ ਮਮਦੋਟ ਦੇ 5 ਸਰਕਲਾ ਦੇ ਪਟਵਾਰੀ ਨਾ ਹੋਣ ਕਾਰਨ ਲੋਕ ਹੋਏ ਪ੍ਰੇਸ਼ਾਨ

                         ਜਲਦ ਪਟਵਾਰੀਆ ਨੂੰ ਲਗਾਉਣ ਦੀ ਇਲਾਕਾ ਨਿਵਾਸੀਆ ਕੀਤੀ ਮੰਗ


ਮਮਦੋਟ 11 ਅਕਤੂਬਰ ( ਗੁਰਮੇਜ ਸਿੰਘ)-ਬਲਾਕ ਮਮਦੋਟ ਦੇ ਅਧੀਨ ਆਉਦੇ 5 ਸਰਕਲਾ ਦੇ ਕੋਈ ਵੀ ਪਟਵਾਰੀ ਨਾ ਹੋਣ ਕਾਰਨ ਲੋਕ ਪ੍ਰੇਸਾਨ ਅਤੇ ਖੱਜਲ ਖੁਆਰ ਹੋ ਰਹੇ ਹਨ |  ਮਮਦੋਟ ਤਹਿਸੀਲ ਅੰਦਰ ਵੱਖ ਵੱਖ ਕੰਮਾਂ ਨੂੰ ਲੈ ਕੇ ਆਏ ਵੱਖ ਵੱਖ ਪਿੰਡਾਂ ਦੇ ਲੋਕਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਲਗਭਗ 6 ਮਹੀਨੇ ਤੋ ਇੱਕ 2 ਸਰਕਲਾ ਨੂੰ ਛੱਡ ਕੇ 5 ਸਰਕਲ, ਹਜਾਰਾ ਸਿੰਘ ਵਾਲਾ, ਹਬੀਬ ਵਾਲਾ,ਟਿੱਬੀ ਕਲਾਂ,ਬੇਟੂ ਕਦੀਮ,ਲੱਖਾ ਹਾਜੀ ,ਆਦਿ ਦੇ ਵਿੱਚ ਕੋਈ ਵੀ ਪਟਵਾਰੀ ਤਾਇਨਾਤ ਨਹੀ ਹੈ| ਜਿਸ ਕਾਰਨ ਲੋਕਾਂ ਨੂੰ ਅਪਣੇ ਕੰਮ ਕਰਵਾਉਣ ਵਿੱਚ ਮੁਸਕਿਲਾਂ ਆ ਰਹੀਆ ਹਨ | ਇਸ ਦੌਰਾਨ ਇਲਾਕਾ ਨਿਵਾਸੀਆ ਨੇ ਸਰਕਾਰ ਅਤੇ ਫਿਰੋਜਪੁਰ ਪ੍ਰਸ਼ਾਸਨ ਤੋ ਮੰਗ ਕਰਦਿਆ ਕਿਹਾ ਕਿ ਇਹਨਾ ਸਰਕਲਾਂ ਦੇ ਪਟਵਾਰੀ ਜਲਦ ਤੋ ਜਲਦ ਲਗਾਏ ਜਾਣ ਤਾਂ ਜੋ ਲੋਕਾਂ ਨੂੰ ਅਪਣੇ ਕੰਮ ਕਰਵਾਉਣ ਵਿੱਚ ਕੋਈ ਪ੍ਰੇਸਾਨ ਦਾ ਸਾਹਮਣਾ ਨਾ ਕਰਨਾ ਪਵੇ | ਇਸ ਮੌਕੇ ਮਹਿੰਦਰ ਸਿੰਘ ਪੰਜਾਬ ਬਾਰਡਰ ਏਰੀਆਂ ਕਿਸਾਨ ਯੂਨੀਅਨ ਬਾਲਕ ਪ੍ਰਧਾਨ ,ਕਰਨੈਲ ਸਿੰਘ,ਸੋਨਾ ਸਿੰਘ,ਮੱਲ ਸਿੰਘ,ਬਲਵਿੰਦਰ ਸਿੰਘ,ਸੁਰਜੀਤ ਸਿੰਘ,ਪਾਲਾ ਸਿੰਘ,ਹਰਮੇਸ਼ ਸਿੰਘ ਆਦਿ ਹਾਜਰ ਸਨ | 


No comments:

Post a Comment

Post Bottom Ad

Responsive Ads Here

Pages