ਥਾਣਾ ਲੱਖੋਕੇ ਬਹਿਰਾਮ ਦੀ ਪੁਲਿਸ ਨੇ ਇੱਕ ਵਿਅਕਤੀ ਨੂੰ 5120 ਨਸ਼ੀਲੀਆਂ ਗੋਲੀਆਂ ਅਤੇ ਮਹਿੰਦਰਾ ਬਲੈਰੋ ਪਿਕਅਪ ਗੱਡੀ ਸਮੇਤ ਕੀਤਾ ਕਾਬੂ - Khabar hulchul

Breaking

Home Top Ad

Responsive Ads Here

Post Top Ad

Responsive Ads Here

Wednesday, January 18, 2023

ਥਾਣਾ ਲੱਖੋਕੇ ਬਹਿਰਾਮ ਦੀ ਪੁਲਿਸ ਨੇ ਇੱਕ ਵਿਅਕਤੀ ਨੂੰ 5120 ਨਸ਼ੀਲੀਆਂ ਗੋਲੀਆਂ ਅਤੇ ਮਹਿੰਦਰਾ ਬਲੈਰੋ ਪਿਕਅਪ ਗੱਡੀ ਸਮੇਤ ਕੀਤਾ ਕਾਬੂ

 ਮਮਦੋਟ 18 ਜਨਵਰੀ (ਸੁੱਖਦੇਵ ਸਿੰਘ ਸਿੱਧੂ)ਥਾਣਾ ਲੱਖੋ ਕੇ ਬਹਿਰਾਮ ਦੀ ਪੁਲਸ ਵੱਲੋਂ ਇਹ ਵਿਅਕਤੀ ਨੂੰ 5120 ਗੋਲੀਆਂ ਅਤੇ ਮਹਿੰਦਰਾ ਬਲੈਰੋ ਗੱਡੀ ਸਮੇਤ ਕਾਬੂ ਕਰਨ ਦੀ ਖ਼ਬਰ ਮਿਲੀ ਹੈ। ਇਹ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਨੇ ਦੱਸਿਆ ਉਹ ਗਸਤ  ਵਾ ਚੈਕਿੰਗ ਸ਼ੱਕੀ ਪੁਰਸ਼ਾ ਦੇ ਸਬੰਧ ਵਿੱਚ ਰਵਾਨਾ ਪਿੰਡ ਚੱਕ ਮੇਘਾ ਵਿਰਾਨ, ਆਤੂ ਵਾਲਾ, ਗਜਨੀ ਵਾਲਾ, ਮੱਤੜ ਹਿਠਾੜ ਆਦਿ ਇਲਾਕਾ ਮਸ਼ਹੂਰ ਸੀ  ਜਦ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਪਿੰਡ ਗਜਨੀ ਵਾਲਾ ਤੇ ਜਾਂਦੀ ਪ੍ਰਧਾਨ ਮੰਤਰੀ ਗ੍ਰਾਮ ਯੋਜਨਾ ਸੜਕ ਤੇ ਪਿੰਡ ਮੱਤੜ ਹਿਠਾੜ ਜਾ ਰਹੇ ਸੀ ਤਾਂ ਸਾਹਮਣੇ ਤੋਂ ਇੱਕ ਮਹਿੰਦਰਾ ਬਲੈਰੋ ਪਿਕਅਪ ਗੱਡੀ ਰੰਗ ਚਿੱਟਾ ਨੰਬਰੀ PB- 05-AN-7547 ਆਈ ਜਿਸ ਨੂੰ ਥਾਣਾ ਮੁੱਖੀ ਨੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਗੱਡੀ ਚਾਲਕ ਨੇ ਪਿੰਡ ਮੱਤੜ ਹਿਠਾੜ ਵੱਲ ਗੱਡੀ ਮੋੜਨ ਦੀ ਕੋਸਿ਼ਸ਼ ਕੀਤੀ ਤਾ ਸਾਥੀ ਕਰਮਚਾਰੀਆ ਦੀ ਮਦਦ ਨਾਲ ਮਹਿੰਦਰਾ ਬਲੈਰੋ ਪਿਕਅਪ ਗੱਡੀ ਰੁਕਵਾਈ ਗੱਡੀ ਚਾਲਕ ਨੂੰ ਉਤਾਰ ਕੇ ਉਸ ਦਾ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਪੂਰਨ ਸਿੰਘ ਪੁੱਤਰ ਬੰਤਾ ਸਿੰਘ ਵਾਸੀ ਲੱਖਾ ਸਿੰਘ ਵਾਲਾ ਹਿਠਾੜ ਥਾਣਾ ਮਮਦੋਟ ਜਿਲਾ ਫਿਰੋਜਪੁਰ ਦੱਸਿਆ ਮਹਿੰਦਰਾ ਬਲੇਰੋ ਪਿਕਅਪ ਗੱਡੀ ਨੰਬਰੀ PB-05-AN-7547 ਰੰਗ ਚਿੱਟਾ ਵਿੱਚ ਕੋਈ ਨਸ਼ੀਲਾ ਪਦਾਰਥ ਹੋਣ ਦਾ ਸ਼ੱਕ ਹੋਣ ਤੇ ਗੱਡੀ ਦੀ  ਦੀ ਤਲਾਸੀ ਕੀਤੀ ਗਈ ਕਨੈਕਟਰ ਸੀਟ ਤੇ ਅੱਗੇ ਪਿਆ ਗੱਟਾ ਪਲਾਸਟਿਕ ਅਤੇ ਗੱਡੀ ਦੀ ਤਲਾਸ਼ੀ ਕੀਤੀ ਤਾਂ ਗੱਡੀ ਵਿੱਚੋਂ 5120 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ। ਜਿਸ ਤੇ ਥਾਣਾ ਲੱਖੋ ਕੇ ਬਹਿਰਾਮ ਦੀ ਪੁਲਸ ਵੱਲੋਂ ਮਾਮਲਾ ਦਰਜ ਕਰ ਅਗਲੀ ਕਾਰਵਾਈ ਜਾਰੀ ਹੈ।

No comments:

Post a Comment

Post Bottom Ad

Responsive Ads Here

Pages