ਮਮਦੋਟ 30 ਜੂਨ (ਧਵਨ) :-ਬੀਤੇ ਦਿਨੀ ਇਕ ਸੜਕ ਹਾਦਸੇ ਵਿੱਚ ਗੰਭੀਰ ਰੂਪ ਵਿੱਚ ਜਖਮੀ ਹੋਏ ਮਮਦੋਟ ਦੇ ਨੇੜਲੇ ਪਿੰਡ ਬੇਟੂ ਕਦੀਮ ਦੇ 22-23 ਸਾਲਾਂ ਨੋਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਪ੍ਰਿੰਸ ਕਪੂਰ ਵਾਸੀ ਪਿੰਡ ਬੇਟੂ ਕਦੀਮ ਜੋ ਕਿ ਕਰੀਬ ਦੋ ਸਾਲ ਤੋਂ ਨਿਊਜ਼ੀਲੈਂਡ ਵਿੱਚ ਰਹਿ ਰਿਹਾ ਸੀ ਤੇ ਹਾਲੇ ਲੱਗਭਗ ਡੇਢ ਮਹੀਨਾ ਪਹਿਲਾਂ ਹੀ ਘਰ ਵਾਪਸ ਆਇਆ ਸੀ। ਪਿੰਡ ਵਾਸੀਆਂ ਮੁਤਾਬਕ ਪ੍ਰਿੰਸ ਕਪੂਰ 27 ਜੂਨ ਨੂੰ ਜਦੋਂ ਆਪਣੀ ਸਕਾਰਪੀਓ ਗੱਡੀ ਤੇ ਸਵਾਰ ਹੋ ਕੇ ਕਿਸੇ ਕੰਮ ਲਈ ਪਟਿਆਲਾ ਵਿਖੇ ਜਾ ਰਿਹਾ ਸੀ ਤਾਂ ਖੰਨਾਂ ਲਾਗੇ ਮੇਨ ਹਾਈਵੇ ਤੇ ਉਸ ਦੀ ਗੱਡੀ ਖੜ੍ਹੇ ਟਰੱਕ ਨਾਲ ਟਕਰਾ ਗਈ ਤੇ ਉਹ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ ਜਿਸ ਨੂੰ ਸੜਕ ਸੁਰੱਖਿਆ ਫੋਰਸ ਵਲੋਂ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਸੱਟਾਂ ਜਿਆਦਾ ਹੋਣ ਕਾਰਨ ਪਰਿਵਾਰ ਵਲੋਂ ਉਸ ਨੂੰ ਮੋਹਾਲੀ ਦੇ ਇਕ ਪ੍ਰਾਈਵੇਟ ਹਸਪਤਾਲ ਵਿੱਚ ਲਿਜਾਇਆ ਗਿਆ ਜਿੱਥੇ ਤਿੰਨ ਦਿਨ ਬਾਅਦ ਅੱਜ ਉਸਦੀ ਮੌਤ ਹੋ ਗਈ। ਇਸ ਘਟਨਾ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ਵਿਦੇਸ਼ੋਂ ਪਰਤੇ ਨੌਜਵਾਨ ਦੀ ਸੜਕ ਹਾਦਸੇ ਵਿੱਚ ਜ਼ਖਮੀ ਹੋਣ ਦੌਰਾਨ ਹਸਪਤਾਲ ਵਿੱਚ ਮੌਤ
June 30, 2025
0
Tags