Type Here to Get Search Results !

ਮਮਦੋਟ ਵਿੱਖੇ ਅਜਾਦੀ ਕਾ ਅੰਮ੍ਰਿਤ ਮਹਾਂਉਤਸਵ ਤਹਿਤ ਬੀਐਸਐਫ ਦੀ 116 ਬਟਾਲੀਅਨ ਵੱਲੋ 1000 ਰੁੱਖ ਲਗਾਏ ਗਏ



ਮਮਦੋਟ 29 ਜੁਲਾਈ -ਮਮਦੋਟ ਵਿੱਖੇ ਬੀਐਸਐਫ ਦੀ 116 ਬਟਾਲੀਅਨ ਵੱਲੋ ਅਜਾਦੀ ਕਾ ਅੰਮ੍ਰਿਤ ਮਹਾਂਉਤਸਵ ਤਹਿਤ ਮਮਦੋਟ ਕੈਂਪ ਦੇ ਗਰਾਊਡ ਵਿੱਚ ਫਲਦਾਰ ਅਤੇ ਛਾਂ ਦਾਰ 1000 ਰੁੱਖ ਲਗਾਏ ਗਏ। ਇਸ ਮੌਕੇ ਬੀਐਸਐਫ ਦੇ ਕਮਾਡੈਟ ਓਮ ਪ੍ਰਕਾਸ ਵੱਲੋ ਦੇਸ਼ ਵਾਸ਼ੀਆਂ ਨੂੰ ਸੰਦੇਸ਼ ਦਿੰਦੇ ਹੋਏ ਕਿਹਾ ਕਿ ”ਹਰ ਮਨੁੱਖ ਲਗਾਏ1ਰੁੱਖ” ਉਹਨਾ ਕਿਹਾ ਕਿ ਦੇਸ਼ ਦੇ ਹਰੇਕ ਨਾਗਰਿਕ ਨੂੰ 1 ਰੁੱਖ ਲਗਾਉਣਾ ਚਾਹੀਦਾ ਹੈ ਅਤੇ ਉਸਦੀ ਸਾਭ ਸੰਭਾਲ ਕਰਨੀ ਚਾਹੀਦੀ ਹੈ। ਉਹਨਾ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਮੌਕੇ 200 ਰੁੱਖ ਜਾਮਨ,200 ਰੁੱਖ ਨਿੰਮ, 200 ਰੁੱਖ ਅਮਰੂਦ,200 ਰੁੱਖ ਗੁਲਮੋਹਰ,200 ਰੁੱਖ ਅਸ਼ੌਕ ਦੇ ਲਗਾਏ ਗਏ ਹਨ । ਇਸ ਮੌਕੇ ਆਂਈ ਸੀ ਆਈ ਦੇ ਬੈਂਕ ਮਨੈਜਰ ਵਿਕਾਸ ਵਧਵਾ ਨੇ ਕਿਹਾ ਕਿ ਮਨੁੱਖ ਨੂੰ ਜਿਊਣ ਲਈ ਆਕਸੀਜਨ ਦੀ ਜਰੂਰਤ ਹੈ । ਜੇਕਰ ਆਕਸੀਜਨ ਨਹੀ ਰਹੇਗੀ ਤਾਂ ਮਨੁੱਖ ਦਾ ਜੀਣਾ ਮੁਸ਼ਕਿਲ ਹੋ ਜਾਏਗਾ। ਪਰ ਮਨੁੱਖ ਵੱਲੋ ਲਗਾਤਾਰ ਜੰਗਲਾਂ ਦੀ ਕਟਾਈ ਕੀਤੀ ਜਾ ਰਹੀ ਜਿਸ ਦਾ ਮਨੁੱਖ ਤੇ ਬੂਰਾ ਪ੍ਰਭਾਵ ਪੋੈ ਰਿਹਾ ਹੈ। ਇਸ ਮੌਕੇ ਅਸ਼ੋਕ ਬਹਿਲ ਸੈਕਟਰੀ ਰੈੱਡ ਕਰਾਸ ਨੇ ਦੱਸਿਆ ਕਿ ਪਲਾਸਟਿਕ ਦੀ ਵਜਾ ਕਾਰਨ ਧਰਤੀ ਦੀ ਸਤਾ ਨੂੰ ਨੁਕਸਾਨ ਹੋ ਰਿਹਾ ਹੈ ਉਹਨਾ ਕਿਹਾ ਕਿ ਜਿੱਥੇ ਪਲਾਸਟਿਕ ਚਲਾ ਗਿਆ ਉੱਥੇ 40/50 ਸਾਲ ਤੱਕ ਕੋਈ ਵੀ ਰੁੱਖ ਨਹੀ ਹੋ ਸਕਦਾ ,ਇਸ ਮੌਕੇ ਅਸ਼ੋਕ ਬਹਿਲ ਸੈਕਟਰੀ ਰੈੱਡ ਕਰਾਸ, ਵਿਕਾਸ ਵਧਵਾ ਆਈ ਸੀ ਆਈ ਬੈਂਕ ਮਨੈਜਰ ਮਮਦੋਟ, ਸੁਨੀਲ ਐਸ ਬੀ ਆਈ ਬੈਂਕ ਮਨੈਜਰ ਫਿਰੋਜਪੁਰ, ਰੋਟਰੀ ਕਲੱਬ ਫਿਰੋਜਪੁਰ ਤੋ ਸੋਹਨ ਸਿੰਘ ਸੋਢੀ,ਸੂਰਜ ਮਹਿਤਾ(ਹਰਿਆਵਲ ਪੰਜਾਬ) ਡਾਕਟਰ ਸੁਰਿੰਦਰ ਕਪੂਰ,ਪਰਦੀਪ ਬਿੰਦਰਾਂ,ਅਤੇ ਬੀਐਸਐਫ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ

Tags

Post a Comment

0 Comments
* Please Don't Spam Here. All the Comments are Reviewed by Admin.

Movies