ਮਮਦੋਟ 31 ਜੁਲਾਈ - ਪੰਜਾਬ ਸਰਕਾਰ ਵੱਲੋ ਪੰਜਾਬ ਨੂੰ ਹਰਿਆ ਭਰਿਆ ਬਣਾਉਣ ਅਤੇ ਹਰਿਆਲੀ ਵੱਜੋ ਦੇਸ ਭਰ ਵਿੱਚੋ ਪਹਿਲੇ ਨੰਬਰ ਤੇ ਲਿਆਉਣ ਲਈ ਪੂਰੇ ਪੰਜਾਬ ਵਿੱਚ ਫਲਦਾਰ ਅਤੇ ਛਾਂ ਵਾਲੇ ਰੁੱਖ ਲਗਾਉਣ ਦੀ ਮੁਹਿੰਮ ਵਿੱਡੀ ਆ ਅਤੇ ਪਿੰਡਾ ਦੀਆ ਪੰਚਾਇਤਾ ਅਤੇ ਕਲੱਬ ਨੂੰ ਵੀ ਇਸ ਮੁਹਿੰਮ ਦਾ ਹੀਸਾ ਬਣਨ ਲਈ ਲਈ ਬੇਨਤੀ ਕੀਤੀ ਆ ਅਤੇ ਗੁਰੂਹਰਸਹਾਏ ਤੋ ਵਿਧਾਇਕ ਅਤੇ ਕੈਬਨਿਟ ਮਨਿਸਟਰ ਫੌਜਾ ਸਿੰਘ ਸਰਾਰੀ ਦੇ ਹੁਕਮਾ ਤਹਿਤ ਬਲਾਕ ਮਮਦੋਟ ਅਧੀਨ ਆਉਂਦੇ ਪਿੰਡ ਚੱਕ ਮੇਘਾ ਵਿਰਾਣ ਦੀ ਪੰਚਾਇਤ ਅਤੇ ਪਿੰਡ ਦੇ ਸਰਪੰਚ ਸਤਨਾਮ ਸਿੰਘ ਵੱਲੋ ਪੂਰੇ ਪਿੰਡ ਵਿੱਚ ਯੋਗ ਥਾਵਾਂ ਤੇ ਲੱਗਭੱਗ 400 ਦੇ ਕਰੀਬ ਫਲਦਾਰ ਅਤੇ ਛਾਂਦਾਰ ਬੂਟੇ ਲਗਾਏ ਗਏ ਅਤੇ ਲਗਾਏ ਗਏ ਬੂਟਿਆ ਨੂੰ ਪਾਲਣ ਵਾਸਤੇ ਪ੍ਰਣ ਵੀ ਕੀਤਾ ਗਿਆ ਤਾ ਕਿ ਜਿਸ ਤਰਾਂ ਪਹਿਲਾ ਪੰਜਾਬ ਦੀ ਧਰਤੀ ਹਰੀ ਭਰੀ ਸੀ ਇਸ ਨੂੰ ਉਸ ਤਰਾਂ ਹੀ ਬਣਾਇਆ ਜਾਵੇ ਇਸ ਮੌਕੇ ਉਹਨਾ ਨਾਲ ਪੰਚਾਇਤ ਮੈਂਬਰ ਗੁਰਮੀਤ ਸਿੰਘ, ਮੈਂਬਰ ਗੁਰਚਰਨ ਸਿੰਘ, ਮੈਂਬਰ ਪਰਵਿੰਦਰ ਸਿੰਘ, ਜੀ ਓ ਜੀ ਸਰਦਾਰ ਭਗਵਾਨ ਸਿੰਘ ਸਾਬਕਾ ਫੌਜੀ,ਸਾਬਕਾ ਮੈਂਬਰ ਫੋਜਾ ਸਿੰਘ, ਸਾਬਕਾ ਮੈਂਬਰ ਟਹਿਲ ਸਿੰਘ, ਮਨਰੇਗਾ ਦੇ ਕਰਮਚਾਰੀ ਅਤੇ ਪਿੰਡ ਦੇ ਹੋਰ ਲੋਕ ਵੀ ਹਾਜ਼ਰ ਸਨ।